ਸਿਟੀ ਆਫ ਕੈਨਿੰਗ ਬਾਰੇ ਜਾਣਕਾਰੀ ਵਿੱਚ ਮਦਦ ਦੀ ਲੋੜ ਹੈ? ਇੱਥੇ ਕੁਝ ਲਾਭਦਾਇਕ ਸਾਧਨ ਅਤੇ ਸਰੋਤ ਹਨ।
ਸਾਡੀ ਵੈੱਬਸਾਈਟ ਦਾ ਅਨੁਵਾਦ ਕਰੋ
ਵੈੱਬਸਾਈਟਾਂ ਨੂੰ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ ਮੁਫ਼ਤ ਔਨਲਾਈਨ ਸੇਵਾਵਾਂ ਉਪਲਬਧ ਹਨ।
ਜੇ ਤੁਹਾਡਾ ਕੰਪਿਊਟਰ ਜਾਂ ਬ੍ਰਾਊਜ਼ਰ ਪਹਿਲਾਂ ਹੀ ਕਿਸੇ ਹੋਰ ਭਾਸ਼ਾ 'ਤੇ ਸੈੱਟ ਕੀਤਾ ਹੋਇਆ ਹੈ, ਤਾਂ ਤੁਸੀਂ ਅਨੁਵਾਦ ਵਾਲੇ ਆਈਕਨ 'ਤੇ ਕਲਿੱਕ ਕਰਕੇ ਸਾਡੇ ਵੈੱਬ ਸਫ਼ਿਆਂ ਦਾ ਅਨੁਵਾਦ ਕਰ ਸਕਦੇ ਹੋ:
- ਗੂਗਲ ਕ੍ਰੋਮ: ਕ੍ਰੋਮ ਭਾਸ਼ਾਵਾਂ ਬਦਲੋ ਅਤੇ ਵੈਬ ਸਫ਼ਿਆਂ ਦਾ ਅਨੁਵਾਦ ਕਰੋ
- ਮਾਈਕ੍ਰੋਸੌਫ਼ਟ ਐੱਜ: ਮਾਈਕ੍ਰੋਸੌਫ਼ਟ ਐੱਜ ਬ੍ਰਾਊਜ਼ਰ ਵਿੱਚ ਮਾਈਕ੍ਰੋਸੌਫ਼ਟ ਅਨੁਵਾਦਕ ਦੀ ਵਰਤੋਂ ਕਰੋ
- ਮੋਜ਼ੀਲਾ ਫ਼ਾਇਰਫ਼ੌਕਸ: ਫ਼ਾਇਰਫ਼ੌਕਸ ਵਿੱਚ ਅਨੁਵਾਦ ਦੀ ਵਿਸ਼ੇਸ਼ਤਾ ਨੂੰ ਕਿਵੇਂ ਜੋੜਨਾ ਹੈ
ਭਾਸ਼ਾ ਦੀਆਂ ਸੈਟਿੰਗਾਂ ਨੂੰ ਬਦਲੇ ਬਿਨਾਂ ਵੈੱਬ ਸਫ਼ਿਆਂ, ਸ਼ਬਦਾਵਲੀ ਅਤੇ ਦਸਤਾਵੇਜ਼ਾਂ ਦਾ ਅਨੁਵਾਦ ਕਰਨ ਲਈ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ:
ਹੋ ਸਕਦਾ ਹੈ ਆਪਣੇ ਆਪ ਕੀਤਾ ਅਨੁਵਾਦ ਸਹੀ ਨਾ ਹੋਵੇ। ਇਹਨਾਂ ਸਾਧਨਾਂ ਨੂੰ ਕੇਵਲ ਇੱਕ ਗਾਈਡ ਵਜੋਂ ਵਰਤਿਆ ਜਾਣਾ ਚਾਹੀਦਾ ਹੈ।
ਮੁਫਤ ਦ ੁਭਾਸ਼ੀਆ ਸੇਵਾ ਦੀ ਵਰਤੋਂ ਕਰਕੇ ਸਾਨੂੰ ਫ਼ ੋਨ ਕਰੋ
ਮੁਫ਼ਤ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਤੁਹਾਡੀ ਆਪਣੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।
131 450 'ਤੇ ਫ਼ੋਨ ਕਰੋ।
ਅੰਗਰੇਜ਼ੀ ਵਿੱਚ ਰਿਕਾਰਡ ਕੀਤੀ ਜਾਣ-ਪਛਾਣ ਤੋਂ ਬਾਅਦ, ਤੁਹਾਨੂੰ ਉਹ ਭਾਸ਼ਾ ਦਾ ਨਾਮ ਬੋਲ ਕੇ ਦੱਸਣ ਦੀ ਲੋੜ ਪਵੇਗੀ ਜਿਸ ਦੀ ਤੁਹਾਨੂੰ ਲੋੜ ਹੈ। ਤੁਹਾਡੇ ਵੱਲੋਂ ਆਪਣੀ ਭਾਸ਼ਾ ਦੀ ਬੇਨਤੀ ਕਰਨ ਤੋਂ ਬਾਅਦ, ਔਪਰੇਟਰ ਕਿਸੇ ਉਪਲਬਧ ਦੁਭਾਸ਼ੀਏ ਦੀ ਭਾਲ ਕਰੇਗਾ। ਕਿਰਪਾ ਕਰਕੇ ਲਾਈਨ 'ਤੇ ਬਣੇ ਰਹੋ ਭਾਵੇਂ ਕੋਈ ਸੰਗੀਤ ਨਾ ਵੀ ਵੱਜ ਰਿਹਾ ਹੋਵੇ। ਜੇ ਤੁਹਾਡੀ ਭਾਸ਼ਾ ਵਿੱਚ ਦੁਭਾਸ਼ੀਆ ਉਪਲਬਧ ਹੈ, ਤਾਂ ਔਪਰੇਟਰ ਤੁਹਾਨੂੰ ਉਹਨਾਂ ਨਾਲ ਜੋੜੇਗਾ। ਦੁਭਾਸ਼ੀਏ ਨੂੰ 1300 422 664 'ਤੇ ਕੈਨਿੰਗ ਸ਼ਹਿਰ ਨੂੰ ਆਪਣੀ ਕਾਲ ਮਿਲਾਉਣ ਲਈ ਕਹੋ। ਦੁਭਾਸ਼ੀਆ ਤੁਹਾਡੇ ਨਾਲ ਕਾਲ 'ਤੇ ਬਣਿਆ ਰਹੇਗਾ।
ਜੇ ਤੁਹਾਡੀ ਭਾਸ਼ਾ ਵਿੱਚ ਕੋਈ ਦੁਭਾਸ਼ੀਆ ਉਪਲਬਧ ਨਹੀਂ ਹੈ, ਤਾਂ ਔਪਰੇਟਰ ਤੁਹਾਨੂੰ ਜਲਦੀ ਹੀ ਵਾਪਸ ਕਾਲ ਕਰਨ ਲਈ ਕਹੇਗਾ।
TIS ਨੈਸ਼ਨਲ ਤੁਰੰਤ ਟੈਲੀਫ਼ੋਨ ਦੁਭਾਸ਼ੀਆ ਸੇਵਾਵਾਂ ਪ੍ਰਦਾਨ ਕਰਦਾ ਹੈ, ਇਸ ਦੇ ਨਾਲ ਹੀ ਪਹਿਲਾਂ ਬੁੱਕ ਕੀਤੀ ਟੈਲੀਫ਼ੋਨ ਉਪਰ ਅਤੇ ਜਗ੍ਹਾ ਵਿੱਚ ਨਿੱਜੀ ਤੌਰ ‘ਤੇ ਦੁਭਾਸ਼ੀਆ ਸੇਵਾ ਵੀ ਪ੍ਰਦਾਨ ਕਰਦਾ ਹੈ।
ਅਨੁਵਾਦ ਕੀਤੇ ਸਰੋਤ
ਭਾਈਚਾਰਕ ਸੁਰੱਖਿਆ ਕਿਤਾਬ
ਭਾਈਚਾਰਕ ਸੁਰੱਖਿਆ ਕਿਤਾਬ ਵਿੱਚ ਘਰੇਲੂ ਸੁਰੱਖਿਆ ਅਤੇ ਨਿੱਜੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਲਾਭਦਾਇਕ ਸੁਝਾਅ ਹਨ। ਇਸ ਵਿੱਚ ਮਹੱਤਵਪੂਰਨ ਜਾਣਕਾਰੀ ਅਤੇ ਸਬੰਧਿਤ ਸੇਵਾਵਾਂ ਅਤੇ ਪੁਲਿਸ ਦੇ ਸੰਪਰਕ ਵੇਰਵੇ ਸ਼ਾਮਲ ਹਨ, ਜਿਸ ਵਿੱਚ ਕੌਂਸਿਲ ਦੀ 24 ਘੰਟੇ ਦੀ ਰੇਂਜਰ ਅਤੇ ਭਾਈਚਾਰਕ ਸੁਰੱਖਿਆ ਸੇਵਾ ਸ਼ਾਮਲ ਹੈ।
ਰਹਿੰਦ-ਖੂੰਹਦ ਨੂੰ ਸ਼੍ਰੇਣੀਬੱਧ ਕਰਨਾ
ਅਸੀਂ ਤੁਹਾਡੇ ਰਹਿੰਦ-ਖੂੰਹਦ ਨੂੰ ਸਹੀ ਡੱਬਿਆਂ ਵਿੱਚ ਵੰਡਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਸੌਖੀ ਗਾਈਡ ਬਣਾਈ ਹੈ।
ਸੇਵਾਵਾਂ
Was this page helpful?
Thank you for your feedback!